ਭੂਤ ਕੱਢਣ ਦੇ ਨਾਂਅ ‘ਤੇ ‘ਸੰਤ ਬਾਬੇ’ ਵੱਲੋਂ ਵਿਦੇਸ਼ੋਂ ਆਈ ਬੀਬੀ ਨਾਲ ਬਲਾਤਕਾਰ

ਤਲਵੰਡੀ ਸਾਬੋ, (ਜਗਦੀਪ ਗਿੱਲ) ਬਾਬਾ ਗੁਰਜੰਟ ਸਿੰਘ ਨਾਂਅ ਦਾ ਇੱਕ ਉਹ ਅਖੌਤੀ ਬੰਤ ਦੁੱਧੌਂ ਚਿੱਟੇ ਬਸਤਰ ਅਤੇ ਗੋਲ ਪਗੜੀ ਪਹਿਨਦਿdhongi-babaਆਂ, ਜੋ ਕੁਝ ਸਮਾਂ ਪਹਿਲਾਂ ਤੱਕ ਤਲਵੰਡੀ ਸਾਬੋ ਦਾ ਬੁੰਗਾ ਮਸਤੂਆਣ ਵਰਗੀ ਦਿਉ-ਕੱਦ ਧਾਰਮਿਕ ਸੰਸਥਾ ਦਾ ਨਾ ਸਿਰਫ ਪ੍ਰਸਿੱਧ ਕਥਾ ਵਾਚਕ ਹੋਇਆ ਕਰਦਾ ਸੀ, ਸਗੋ ‘ਭੂਤ ਵਿੱਦਿਆ’ ਦੇ ਮਾਹਿਰ ਵਜੋਂ ਲੋਕਾਂ ਅਤੇ ਰੁੱ ਵਿਚਕਾਰ ਵਿਚੋਲੇ ਹੋਣ ਦਾ ਪ੍ਰਭਾਵ ਵੀ ਦੇ ਰਿਹਾ ਸੀ। ਇੱਕ ਐਨ ਆਰ ਆਈ ਬੀਬੀ ਨਾਲ ਬਲਾਤਕਾਰ ਵਰਗੀ ਕਰਤੂਤ ਕਰਦਿਆਂ ਕਾਨੂੰਨ ਦੇ ਕਾਬੂ ਆ ਗਿਆ।
ਕਈ ਦਿਨਾਂ ਦੇ ਜੱਕੋ-ਤੱਕਿਆ ਪਿੱਛੋਂ ਸੋਸ਼ਲ ਮੀਡੀਏ ਉੱਪਰ ਪਈ ਇੱਕ ਵੀਡੀਓ ਦੇ ਧੂੰਆਂ-ਧਾਰ ਪ੍ਰਚਾਰ ਦੇ ਚਲਦਿਆਂ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ ਦੀ ਪੁਲਸ ਨੇ ਨਾ ਸਿਰਫ ਉਕਤ ਕਥਾ ਵਾਚਕ+ਗ੍ਰੰਥੀ+ਔਲੀਏ ਦੇ ਖਿਲਾਫ ਮੁਕੱਦਮਾ ਨੰਬਰ 47 ਦਰਜ ਕਰ ਲਿਆ ਹੈ, ਸਗੋਂ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 376,2342 ਅਤੇ 506 ਦੇ ਤਹਿਤ ਮੁਕੱਦਮਾ ਦਰਜ ਕਰਦਿਆਂ ਅਹਿਮਦਗੜ੍ਹ ਦੇੇ ਸਿਵਲ ਹਸਪਤਾਲ ਤੋਂ ਪੀੜਤ ਬੀਬੀ ਦਾ ਮੈਡੀਕਲ ਕਰਵਾ ਲਏ ਜਾਣ ਦੀ ਵੀ ਖ਼ਬਰ ਲਾ ਰਹੀ ਹੈ।
ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਕਈ ਵਰ੍ਹੇ ਪਹਿਲਾਂ ਤੱਕ ਬੁੰਗਾ ਮਸਤੂਆਣਾ ਤਲਵੰਡੀ ਸਾਬੋ ਵਿਖੇ ਧਰਮ ਪ੍ਰਚਾਰ ਦੇ ਪਰਦੇ ਹੇਠ ਭੂਤ ਵਿੱਦਿਆ ਵਿੱਚ ਪਜਪੋਕਤਾ ਹਾਸਲ ਕਰਦਿਆ ਜਦੋਂ ਉਕਤ ‘ਸੰਤ’ ਆਪਣੇ ‘ਪਵਿੱਤਰ ਪੇਸ਼ੇ’ ਵਿੱਚ ਪੂਰਨ ਨਿਪੰਨ ਸਮਝਿਆ ਜਾਣ ਲੱਗਾ ਤਾਂ ਉਸ ਨੂੰ ਪਿੰਡ ਬਾਲੋਵਾਲ ਜਿਲ੍ਹਾ ਸੰਗਰੂਰ ਦੇ ਇੱਕ ਗੁਰੂ ਘਰ ਵਿੱਚ ਮਹੰਤੀ ਦੀ ਕਲਗੀ ਲੱਗਾ ਕੇ ਬੈਠਾ ਦਾ ਮੌਕਾ ਮਿਲ ਗਿਆ
ਬੱਸ ਫਿਰ ਕੀ ਸੀ, ਬੁੰਗਾ ਮਸਤੂਆਣਾ ਵਿਖੇ ਭੂਤਾ-ਪ੍ਰੇਤਾਂ ਤੋਂ ਪੀੜਤ ਲੋਕਾਂ ਦਾ ਇਲਾਜ ਅਤੇ ਲਾਈਲੱਗ ਔਰਤਾਂ ਨੂੰ ‘ਮੁੰਡੇ ਦੇਣ’ ਦਾ ਜਿਹੜਾ ਕੰਮ ਉਹ ਧਰਮ ਪ੍ਚਾਰ ਦੇ ਪਰਦੇ ਹੇਠ ਕਰਿਆ ਕਰਦਾ ਸੀ, ਉਥੇ ਬਾਲੋਵਾਲ ਸਥਾਪਤ ਹੁੰਦਿਆਂ ਹੀ ਉਸ ਦੇ ਕੋਲ ਹਰ ਕਿਸਮ ਦੇ ਮਾਨਸਿਕ ਰੋਗਾਂ ਤੋਂ ਪੀੜਤ ਲਤੇ ਲਾਈਲੱਗ ਲੋਕਾਂ ਦੀਆਂ ਲਾਈਨਾਂ ਲੱਗਣਗੀਆਂ ਸ਼ੁਰੂ ਹੋ ਗਈਆਂ।
ਕੁਝ ਸਾਲ ਪਹਿਲਾਂ ਅਖਬਾਰਾਂ ਵਿੱਚ ਵੱਡੀ ਪੱਧਰ ‘ਤੇ ਪ੍ਕਾਸ਼ਤ ਹੋ ਚੁੱਕੀਆਂ ਖ਼ਬਰਾਂ ਅਨੁਸਾਰ ਇਹ ਓਹੀ ‘ਸੰਤ ਬਾਬਾ’ ਹੈ, ਜਿਸ ਨੇ ਆਪਣਾ ਕਥਿਤ ਲੁੱਟ ਵਾਲਾ ਇਹ ਕਾਰੋਬਾਰ ਚਮਕਾਉਣ ਲਈ ਹੀ ਉਦੋਂ ਆਪਣੇ ਗੰਨੇ ਦੇ ਖੇਤ ਨੂੰ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਸੁਣਾ ਕੇ ਅਸਲੋਂ ਪਵਿੱਤਰ ਕਰਨ ਦਾ ਨਾ ਸਿਰਫ਼ ਨਾਟਕ ਰਚਿਆ ਸੀ, ਸਗੋਂ ਏਦਾਂ ਦੀ ਬੇਹੂਦਾ ਸਰਗਰਮੀ ਰਾਹੀਂ ਲੋਕਾਂ ਦੀ ਮਾਨਸਿਕ ਲਾਈਲੱਗਤਾ ਨੂੰ ਕੈਸ ਕਰਵਾਉਣ ਦਾ ਯਤਨ ਕੀਤਾ ਸੀ।
ਵਤਨਾਂ ਦਾ ਗੇੜਾ ਮਾਰਨ ਆਈ ਵਿਦੇਸ਼ ਵਸਦੀ ਉਕਤ ਪੀੜਤ ਬੀਬੀ ਨਾ ਸਿਰਫ਼ ਉਕਤ ਸੰਤ ਉੱਪਰ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾ ਰਹੀ ਹੈ, ਉਸਦਾ ਇਹ ਵੀ ਕਹਿਣਾ ਹੈ ਕਿ ਉਸ ਦੀ ਮਾਨਸਿਕ ਪ੍ਰੇਸ਼ਾਨੀ ਦੂਰ ਕਰਨ ਦੇ ਨਾਂਅ ਉੱਪਰ ਉਕਤ ਬਾਬਾ ਉਸ ਨਾਲ ਇਹ ਕਹਿ ਕੇ ਬਲਾਤਕਾਰ ਕਰਦਾ ਰਿਹਾ ਕਿ ਇਹ ਬਲਾਤਕਾਰ ਉਸ ਨਾਲ ਨਹੀਂ , ਸਗੋਂ ਉਸ ਵਿਚਲੀਆਂ ਉਨ੍ਹਾਂ ਰੂਹਾਂ ਨਾਲ ਕੀਤਾ ਜਾ ਰਿਹਾ ਹੈ, ਜੋ ਉਸਨੂੰ ਪਿਛਲੇ ਸਮੇਂ ਤੋਂ ਚਿੰਬੜੀਆਂ ਹੋਈਆਂ ਹਨ।
ਕਹਾਣੀਆਂ ਇੱਥੇ ਵੀ ਮੁੱਕ ਜਾਂਦੀਆਂ ਤਾਂ ਗੱਲ ਹੋਰ ਹੋਣੀ ਸੀ, ਪਰ ਮੁੱਕੀਆਂ ਨਹੀਂ, ਉੱਪਰ ਦਿੱਤੇ ਹੋਰ ਨਾ ‘ਸੁਥਰੇ’ ਕੰਮਾਂ ਦੇ ਨਾਲ-ਨਾਲ ਪਤਾ ਲੱਗਾ ਹੈ ਕਿ ‘ਬਾਬਾ’ ਜੀ ਦੀ ਰਿਹਾਇਸ਼ ਭਾਵੇਂ ਉਕਤ ਬਾਲੋਵਲਾਲ ਪਿੰਡ ਵਿਖੇ ਦੱਸੀ ਜਾ ਰਹੀ ਹੈ, ਪਰ ਤਲਵੰਡੀ ਸਾਬੋ ਸਮੇਤ ਕਈ ਟਿਕਾਣੇ ਹੋਰ ਵੀ ਨੇ, ਜਿੱਥੇ ਨਾ ਸਿਰਫ ਮਾਨਸਿਕ ਰੋਗੀਆਂ ਵਿੱਚੋਂ ਰੱਬੀ ਸ਼ਕਤੀ ਨੂੰ ਇਸਤੇਮਾਲ ਕਰਦਿਆਂ ਭੂਤਾਂ ਨੂੰ ਭਜਾਉਣ ਦਾ ਕੰਮ ਕੀਤਾ ਜਾਂਦਾ ਰਿਹਾ ਹੈ, ਸਗੋਂ ਕਈ ਕਿਸਮਾਂ ਦੇ ਕਾਸ਼ਿਤ ਅਣ-ਅਧਿਕਾਰਤ ਧੰਦੇ ਉੱਥੇ ਹੋਣ ਦੀਆਂ ਕੈਨਸੋਆਂ ਦੇ ਚਰਚੇ ਬੱਚੇ-ਬੱਚੇ ਦੀ ਜ਼ੁਬਾਨ ਉੱਪਰ ਘੁੰਮੀ ਜਾ ਰਹੇ ਹਨ।
ਇਸ ਸਮੁੱਚੇ ਘਟਨਾ ਚੱਕਰ ਦੇ ਸੰਬੰਧ ਵਿੱਚ ਪੱਖ ਜਾਨਣ ਲਈ ਜਦੋਂ ਬੁੰਗਾ ਮਸਤੂਆਣਾ ਤਲਵੰਡੀ ਸਾਬੋ ਦੇ ਮੁਖੀ ਸੰਤ ਬਾਬਾ ਛੋਟਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਮੇਤ ਵੱਡੇ ਬਾਬਿਆਂ (ਸੰਤ ਮਿੱਠਾ ਸਿੰਘ) ਨੇ ਵੀ ਕਈ ਵਾਰ ਵਰਜਿਆ ਸੀ, ਪਰ ਉਹ ਨਾ ਹਟਿਆ। ਹੋਰ ਵਿਸਥਾਂਰ ਜਾਨਣ ‘ਤੇ ਸੰਤ ਛੋਟਾ ਸਿੰਘ ਨੇ ਕਿਹਾ ਕਿ ਜੋ ਕਰੇਗਾ, ਸੋ ਭਰੇਗਾ। ਉੱਪਰ ਮੁਕੱਦਮਾ ਦਰਜ ਹੋਣ ਪਿੱਛੌਂ ਪਤਾ ਲੱਗੇ ਕਿ ਪੁਲਸ ਸੰਤਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰ ਰਹੀ ਹੈ । ਜਦੋਂ ਕਿ ਹਾਲ ਦੀ ਘੜੀ ‘ਸੰਤ ਬਾਬੇ’ ਹਰਨ ਸਿਉ ਹੋ ਗਏ ਦੱਸੇ ਜਾ ਰਹੇ ਹਨ।