ਗੁੱਤਾਂ ਕੱਟਣ ਵਾਲਾ ‘ਭੂਤ’

By | July 31, 2018

hqdefault (1)ਮੇਘ ਰਾਜ ਮਿੱਤਰ, 9888787440
ਜੂਨ-ਜੁਲਾਈ ਅਤੇ ਅਗਸਤ ਮਹੀਨਿਆਂ ਵਿੱਚ ਭਾਰਤ ਦੇ ਉੱਤਰੀ ਸੂਬਿਆਂ ਵਿੱਚ ਇੱਕ ਅਜੀਬ ਵਰਤਾਰਾ ਸ਼ੁਰੂ ਹੋਇਆ। ਦੁਨੀਆਂ ਜਿੱਥੇ ਇਸ ਸਿਲਸਿਲੇ ਨੂੰ ਸੁਣ ਕੇ ਭਾਰਤੀ ਲੋਕਾਂ ਦੀ ਅੰਧਵਿਸ਼ਵਾਸ਼ੀ ਸੋਚ ਤੇਹੱਸੇਗੀ ਅਤੇਨਾਲ ਹੀ ਉਨਾਂ ਨੂੰ ਇੱਕੀਵੀਂ ਸਦੀਦੇ ਭਾਰਤੀਆਂਦੀ ਸੋਚ ਤੇ ਅਫਸੋਸਵੀ ਹੋਵੇਗਾ।ਇਹ ਸਿਲਸਿਲਾਰਾਜਸਥਾਨ ਦੇਜ਼ਿਲੇ ਜੋਧਪੁਰਦੇ 55 ਪਿੰਡਾਂ ਵਿੱਚ ਸ਼ੁਰੂ ਹੋਇਆ। ਕਹਿੰਦੇ ਹਨ ਕਿ ਕਿਸੇ ਪਰਿਵਾਰ ਦੀ ਘੋੜੀ ਦਿਨੇ ਸੂ ਪਈ। ਮੰਨਿਆਂ ਇਹ ਜਾਂਦਾ ਹੈ ਕਿ ਘੋੜੀਆਂ ਆਮ ਤੌਰ ਤੇ ਰਾਤ ਨੂੰ ਹੀ ਸੂੰਦੀਆਂ ਹਨ। ਪਰਿਵਾਰ ਜੋਤਸ਼ੀਆਂ ਦੇ ਚੱਕਰ ਵਿੱਚ ਪੈ ਗਿਆ। ਕਿਸੇ ਜੋਤਸ਼ੀ ਨੇ ਕਹਿ ਦਿੱਤਾ ਕਿ ਇਹ ਤਾਂ ਵੱਡੀ ਅਪਸ਼ਗਨੀ ਹੋਈ ਹੈ। ਜੇ ਤੁਹਾਡੇ ਘਰ ਦੀਕੋਈ ਜੇਠੀਇਸਤਰੀ ਆਪਣੇਵਾਲ ਕੱਟਲਵੇ ਅਤੇਪੇਟ ਤੇ ਤ੍ਰਿਸ਼ੂਲ ਦਾਨਿਸ਼ਾਨ ਬਣਾਵੇਤਾਂ ਇਹ ਅਪਸ਼ਗਨੀ ਦੂਰਹੋ ਸਕਦੀਹੈ। ਇਹਘਟਨਾ ਪਿੰਡਾਂਵਿੱਚ ਫੈਲਗਈ। ਦੇਖਾ-ਦੇਖੀ ਇਸਤਰੀਆਂ ਦੀਆਂ ਗੁੱਤਾਂ ਕੱਟੀਆਂ ਜਾਣ ਲੱਗ ਪਈਆਂ। ਅਖ਼ਬਾਰਾਂ ਨੂੰ ਸਨਸਨੀ ਫੈਲਾਉਣ ਲਈ ਅਜਿਹੀਆਂਖ਼ਬਰਾਂ ਦੀਲੋੜ ਹੁੰਦੀਹੈ ਤੇ ਉਨਾਂ ਨੇ ਅਜਿਹੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰਾਂ ਇਹ ਸਿਲਸਿਲਾ ਰਾਜਸਥਾਨ ਤੋਂ ਸੁਰੂ ਹੋ ਕੇ ਯੂ.ਪੀ., ਹਰਿਆਣੇ ਅਤੇ ਪੰਜਾਬ ਦੇ ਬਹੁਤ ਸਾਰੇ ਸਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਫੈਲ ਗਿਆ।ਅਖ਼ਬਾਰਾਂ ਅਤੇਟੀ.ਵੀ. ਚੈਨਲਾਂਵਾਲਿਆਂ ਨੇਤਰਕਸ਼ੀਲਾਂ ਨਾਲਸੰਪਰਕ ਕਰਨਾਸ਼ੁਰੂ ਕਰਦਿੱਤਾ।ਮੈਨੂੰ ਵੀਬਹੁਤ ਸਾਰੇਅਖ਼ਬਾਰਾਂ ਨੂੰਬਿਆਨ ਜਾਰੀਕਰਨੇ ਪਏ। ਜਲੰਧਰਦੂਰਦਰਸ਼ਨ ਅਤੇਪੀ.ਟੀ.ਸੀ. ਨਿਊਜ ਤੇ ਇਨਾਂ ਘਟਨਾਵਾਂ ਨੂੰ ਰੋਕਣ ਲਈ ਬਹਿਸ਼-ਬਟਾਂਦਰਾ ਕਰਨਾ ਪਿਆ।ਮੈਂ ਆਪਣੇ ਵਿਚਾਰਾਂਵਿੱਚ ਇਸਗੱਲ ਤੇ ਜ਼ੋਰ ਦਿੰਦਾਰਿਹਾ ਹਾਂਕਿ ਗੁੱਤਾਂਕੱਟਣ ਵਾਲੀਕੋਈ ਭੂਤ-ਪ੍ਰੇਤਨਾਂ ਦੀ ਕੋਈ ਚੀਜ਼ ਨਹੀਂ ਹੈ। ਸਗੋਂ ਆਪਣੀਆਂ ਗੁੱਤਾਂ ਤਾਂ ਖ਼ੁਦ ਵਿਅਕਤੀ ਹੀ ਕੱਟ ਰਹੇ ਹਨ।ਮੈਂ ਆਪਣੇ 34 ਸਾਲ ਤੇ ਤਜ਼ਰਬੇ ਵਿੱਚ ਇਹ ਗੱਲ ਨੋਟ ਕੀਤੀ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਨਾਲ ਕੋਈ ਵਿਅਕਤੀਗਤ ਘਟਨਾ ਵਾਪਰਦੀ ਹੈਤਾਂ ਉਹ ਕਰਨ ਵਾਲਾਖ਼ੁਦ ਹੀ ਹੁੰਦਾ ਹੈ।ਇਸਤਰੀਆਂ ਦੇਨੀਲ ਪੈਣੇ,ਦੰਦੀਆਂ ਵੱਢੀਆਂ ਜਾਣੀਆਂ, ਛਾਤੀਆਂ ਸੁੱਜ ਜਾਣੀਆਂ, ਸਵਪਨਦੋਸ਼ਹੋ ਜਾਣੇ,ਖ਼ੁਦ ਨਾਲਵਾਪਰੀਆਂ ਅਤੇਖ਼ੁਦ ਦੀਆਂਕੀਤੀਆਂ ਕਾਰਵਾਈਆਂ ਹੁੰਦੀਆਂ ਹਨ। ਕੋਈ ਵੀ ਦੂਸਰਾ ਵਿਅਕਤੀ ਅਜਿਹੇ ਵਿਅਕਤੀਆਂ ਨਾਲ ਅਜਿਹਾ ਕੁੱਝ ਨਹੀਂ ਕਰ ਸਕੇਗਾ। ਜੇ ਇੱਕ ਵਾਰ ਨਹੀਂ ਫੜਿਆ ਜਾਊ ਤਾਂ ਦੂਜੀ ਵਾਰ ਜ਼ਰੂਰ ਫੜਿਆ ਜਾਊ। ਅਸੀਂ ਸਮਝਦੇ ਹਾਂ ਕਿ ਵਿਅਕਤੀਗਤ ਕਿਰਿਆਵਾਂ ਕਰਨ ਲਈ ਬਲ ਦੀ ਲੋੜ ਹੁੰਦੀ ਹੈ। ਇਹ ਬਲ ਕਿੱਥੋਂ ਆਉਂਦਾ ਹੈ। ਸਿੱਧਾ ਜਿਹਾ ਜਵਾਬ ਹੈ ਕਿ ਖੁਦ ਹੀ ਵਿਅਕਤੀ ਅਜਿਹਾ ਕਰਦਾ ਹੈ।
ਬਲ ਦੀ ਵਿਗਿਆਨਕ ਭਾਸ਼ਾ ਵਿੱਚ ਉਸ ਕਿਰਿਆ ਨੂੰ ਬਲਕਿਹਾ ਜਾਂਦਾਹੈ ਜੋ ਕਿਸੇ ਚੀਜ਼ ਨੂੰ ਹਿਲਾਵੇ ਜਾਂ ਹਿਲਾਉਣ ਦਾ ਯਤਨ ਕਰੇ। ਜੇ ਚੀਜ਼ਾਂ ਨੂੰ ਹਿਲਾਉਣ ਵਾਲਾ ਕੋਈ ਭੂਤ-ਪ੍ਰੇਤ ਜਾਂ ਚੁੜੇਲ ਸਿੱਧ ਹੋ ਜਾਵੇ ਤਾਂ ਸਾਡੀ ਸੰਸਥਾ ਇਸ ਗੱਲ ਲਈ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਲਈ ਤਿਆਰ ਹੈ। ਅਸੀਂ ਇਸ ਤਰਾਂ ਦੇ ਕੇਸ ਪਹਿਲਾਂ ਵੀ ਹੱਲ ਕੀਤੇ ਹਨ। ਜਿਵੇਂ ਹਰਿਆਣੇ ਵਿੱਚ ਟੋਹਾਣੇ ਦੇ ਨੇੜੇ ਪਿੰਡ ਜਮਾਲਪੁਰ ਸੇਖਾ ਵਿੱਚ ਸਾਰੇ ਪਿੰਡ ਦੀਆਂ ਕੁੜੀਆਂ ਦੇ ਘਰੂਟ ਵੱਢੇ ਜਾਣੇ ਸ਼ੁਰੂ ਹੋ ਗਏ ਸਨ। ਲੋਕਾਂ ਨੇ ਆਪਣੀਆਂ ਧੀਆਂ-ਭੈਣਾਂਨੂੰ ਰਿਸ਼ਤੇਦਾਰੀਆਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਪਿੰਡ ਦੇ ਸਰਪੰਚ ਦੇ ਕਹਿਣ ਤੇ ਅਸੀਂ ਆਪਣੀ ਟੀਮ ਸਮੇਤ ਉਸ ਪਿੰਡ ਵਿੱਚ ਪੁੱਜ ਗਏ। ਲੋਕਾਂ ਦਾ ਇਕੱਠ ਕੀਤਾ ਗਿਆ। ਕੁੱਝ ਨਾਟਕ ਤੇ ਜਾਦੂ ਦੇ ਟਰਿੱਕ ਵੀ ਦਿਖਾਏ ਗਏ। ਪਰ ਮੁੱਖ ਜ਼ੋਰ ਇਸ ਗੱਲ ਤੇ ਦਿੱਤਾ ਗਿਆ ਕਿ ਭੂਤਾਂ-ਪ੍ਰੇਤਾਂ ਦੀ ਹੋਂਦ ਹੋ ਹੀ ਨਹੀਂ ਸਕਦੀ। ਬਹੁਤ ਸਾਰੀਆਂ ਕਿਤਾਬਾਂ ਵੀ ਪਿੰਡ ਵਿੱਚ ਵੰਡੀਆਂਗਈਆਂ। ਇਸਤਰਾਂ ਉਹਘਟਨਾਵਾਂ ਸਦਾਲਈ ਬੰਦਹੋ ਗਈਆਂ।ਅਸੀਂ ਵਿਗਿਆਨਿਕ ਭਾਸ਼ਾ ਵਿੱਚ ਇਸ ਗੱਲ ਨੂੰ ‘ਮਾਸ਼ਹਿਸਟੀਰੀਆ’ ਕਹਿੰਦੇ ਹਾਂ। ਚੈਨਲ ‘ਤੇ ਮੈਂ ਇਸ ਗੱਲ ਦੀਵੀ ਘੋਸ਼ਣਾਕੀਤੀ ਕਿਜੇ ਪੁਲੀਸਪ੍ਰਸ਼ਾਸ਼ਨ ਸਾਨੂੰਸਾਥ ਦੇਵੇਤਾਂ ਅਸੀਂਇੱਕ ਦਿਨਵਿੱਚ ਅਜਿਹੀਆਂਘਟਨਾਵਾਂ ਦਾਸਿਲਸਿਲਾ ਬੰਦਕਰ ਸਕਦੇਹਾਂ। ਪੁਲੀਸਨੇ ਸਿਰਫ਼ਵਿਅਕਤੀਆਂ ਨਾਲਵਾਪਰੀਆਂ ਘਟਨਾਵਾਂ ਦੀ ਸਖਤੀ ਨਾਲ ਉਨਾਂ ਵਿਅਕਤੀਆਂ ਤੋਂ ਪੁੱਛਗਿੱਛ ਕਰਨੀ ਹੈ ਜਿਨਾਂ ਨਾਲ ਇਹ ਘਟਨਾਵਾਂ ਵਾਪਰੀਆਂ ਹਨ। ਸਾਰੇ ਵਿਅਕਤੀ ਕੁੱਝ ਮਿੰਟਾਂ ਦੀ ਪੁੱਛ-ਪੜਤਾਲ ਵਿੱਚ ਹੀ ਸਵੀਕਾਰ ਕਰਨਗੇ ਕਿ ਇਹ ਘਟਨਾ ਮੈਂ ਹੀਕੀਤੀ ਸੀਅਤੇ ਇਸਦੀ ਤਸਦੀਕਅਖ਼ਬਾਰਾਂ ਅਤੇਟੈਲੀਵਿਜ਼ਨ ਚੈਨਲਾਂ ਤੇ ਕੀਤੀ ਜਾਵੇ। ਬਹੁਤ ਸਾਰੀਆਂ ਥਾਵਾਂ ਤੇ ਘਟਨਾਵਾਂ ਕਰਨ ਵਾਲੇ ਵਿਅਕਤੀ ਖੁਦ ਹੀ ਬੇਹੋਸ਼ ਅਤੇ ਸਵੀਕਾਰ ਕਰਦੇ ਨਜ਼ਰ ਆਏ ਹਨ।
ਅਜਿਹੇ ਦੌਰ ਵਿੱਚ ਕੁੱਝ ਵਿਅਕਤੀਆਂ ਨੇ ਇਹ ਸ਼ੋਸ਼ਾ ਛੱਡਣ ਦਾ ਯਤਨ ਵੀ ਕੀਤਾ ਹੈ ਕਿ ਗੁੱਤਾਂ ਕੱਟਣ ਵਾਲਾ ਕੋਈ ਕੀੜਾ ਹੈ।ਕੀੜੇ ਇੱਕ ਅੱਧਾ ਵਾਲ ਤਾਂ ਕੱਟ ਸਕਦੇ ਹਨ ਪਰ ਪੂਰੀਆਂ ਗੁੱਤਾਂ ਨੂੰ ਨਹੀਂ। ਵਾਲ ਤਾਂ ਪ੍ਰੋਟੀਨ ਦੇ ਮੁਰਦਾ ਸੈੱਲ ਹੁੰਦੇ ਹਨ। ਇਨਾਂ ਵਿੱਚ ਖਾਣ ਲਈ ਕੁੱਝ ਨਹੀਂ ਹੁੰਦਾ। ਬਹੁਤ ਸਾਰੇ ਪਸ਼ੂਆਂ ਅਤੇ ਮੁਰਦਿਆਂ ਦੇ ਵਾਲ ਹਜ਼ਾਰਾਂ ਸਾਲਾਂ ਤੋਂ ਧਰਤੀ ਵਿੱਚ ਦਬੇ ਸਹੀ ਸਲਾਮਤ ਮਿਲੇ ਹਨ।
ਬਹੁਤ ਸਾਰੇ ਵਿਅਕਤੀ ਇਹ ਸਵਾਲ ਖੜਾ ਕਰਨਗੇ ਕਿ ਗੁੱਤਾਂ ਕੱਟਣ ਦਾ ਫਾਇਦਾ ਕਿਸ ਨੂੰ ਹੈ? ਇਹ ਵੀਗੱਲ ਸਹੀਹੈ ਕਿ ਜਦੋਂ ਅੰਧਵਿਸ਼ਵਾਸ਼ਫੈਲਦਾ ਹੈਤਾਂ ਪੁਜਾਰੀਆਂਦੀ ਦੱਸ-ਪੁੱਛਅਤੇ ਕਮਾਈਵਧ ਜਾਂਦੀਹੈ। ਬਹੁਤਸਾਰੇ ਲੋਕਾਂਨੇ ਆਪਣੇਘਰਾਂ ਅੱਗੇਨਿੰਮ ਟੰਗਣੇਸ਼ੁਰੂ ਕਰਦਿੱਤੇ। ਕਈਨਿੰਬੂ ਅਤੇਮਿਰਚਾਂ ਵੀਟੰਗਦੇ ਦੇਖੇਗਏ। ਕਈਥਾਵਾਂ ਤੇਯੱਗ ਅਤੇਹਵਨ ਵੀ ਕੀਤੇ ਗਏ।ਇਹ ਸਾਰਾਸਿਲਸਿਲਾ ਪੁਜਾਰੀਆਂ ਲਈ ਲਾਹੇਵੰਦ ਹੁੰਦਾ ਹੈ। ਭਾਰਤੀ ਲੋਕਾਂ ਵਿੱਚ ਕਦੇ-ਕਦਾਈਂ ਬਦਸ਼ਗਨੀ ਨੂੰ ਹਟਾਉਣ ਲਈ ਅਫ਼ਵਾਹਾਂ ਛੱਡੀਆਂ ਜਾਂਦੀਆਂ ਹਨ। ਕਈ ਵਾਰ ਇਹ ਅਫਵਾਹਾਂ ਰਾਜਸੀਵਿਚਾਰਧਾਰਾ ਨੂੰਵੀ ਹੋਰ ਹੁੰਗਾਰਾ ਦੇਣਲਈ ਵਿਉਂਤਵੱਧ ਢੰਗ ਨਾਲ ਫੈਲਾਈਆਂ ਜਾਂਦੀਆਂ ਹਨ।
ਇਨਾਂ ਘਟਨਾਵਾਂ ਤੇ ਅਫ਼ਵਾਹਾਂ ਤੋਂ ਬਚਣ ਦਾ ਇੱਕੋ ਢੰਗ ਹੈਕਿ ਮੇਰੇਦੇਸ਼ ਦੇ ਲੋਕ ਵਿਗਿਆਨਿਕਸੋਚ ਅਪਨਾਉਣ। ਕੀ, ਕਿਉਂ,ਕਿਵੇਂ, ਕਦੋਂ,ਕਿੱਥੇ ਦੇਪੰਜ ਅੱਖਰਹੀ ਵਿਗਿਆਨਕਸੋਚ ਲਈਕਾਫੀ ਹੁੰਦੇਹਨ। ਜੇ ਇਹ ਲੋਕ ਇਨਾਂ ਪੰਜਾਂਅੱਖਰਾਂ ਨੂੰਆਪਣੇ ਜੀਵਨਦਾ ਅੰਗ ਬਣਾ ਲੈਂਦੇਹਨ ਤਾਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂਰੁਕ ਸਕਦੀਆਂਹਨ। ਇੱਥੇਇਹ ਗੱਲਵੀ ਵਰਨਣਯੋਗਹੈ ਕਿ ਜਦੋਂ ਕੋਈ ਵਿਸ਼ਾ ਅਖ਼ਬਾਰਾਂ ਵਿੱਚ ਵੱਧ ਚਰਚਾ ਦਾ ਬਣ ਜਾਂਦਾ ਹੈ ਤਾਂ ਉਹ ਵਿਖਾਈ ਵੀ ਵੱਧ ਦੇਣ ਲੱਗ ਜਾਂਦਾ ਹੈ। ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿੱਚ ਦੋ-ਚਾਰ ਘਟਨਾਵਾਂ ਤਾਂ ਅਜਿਹੀਆਂ ਵਾਪਰਦੀਆਂ ਹੀ ਹਨ। ਪਰ ਜਦੋਂ ਇਹ ਲੱਭਣੀਆਂ ਸੁਰੂ ਕਰ ਦਿੱਤੀਆਂ ਜਾਣ ਤਾਂ ਲਾਜ਼ਮੀ ਤੌਰ ਤੇ ਇਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਵੇਗੀ। ਬਹੁਤ ਸਾਰੇ ਇਲਾਕਿਆਂ ਵਿੱਚ ਤਰਕਸ਼ੀਲ ਸੰਸਥਾਵਾਂ ਨੇ ਇਨਾਂ ਘਟਨਾਵਾਂ ਦੀ ਪੜਤਾਲ ਕੀਤੀ ਹੈ। ਤੇ ਉਹ ਸਾਰੇ ਸ਼ਲਾਘਾ ਦੇ ਪਾਤਰ ਹਨ।