Home    l     Download    l     Challenge    l     About Tarksheel Society    l     Contact Us    l    Feedback    
 
Photo gallery
Leave a message
How To Become A Member
Buy Books
ਹੱਥ ਰੇਖਾਵਾਂ ਦੀ ਅਸਲੀਅਤ
ਮੇਰੇ ਦੇਸ਼ ਦੀ ਨੱਬੇ ਪ੍ਰਤੀਸ਼ਤ ਜਨਤਾ ਜੋਤਸ਼ੀਆਂ ਵਿਚ ਵਿਸ਼ਵਾਸ ਰੱਖਦੀ ਹੈ। ਅੱਜ ਤੋਂ 50-60 ਸਾਲ ਪਹਿਲਾ ਲੋਕਾਂ ਕੋਲ ਪੈਸੇ ਹੀ ਨਹੀਂ ਸਨ ਹੰੁਦੇ ਇਸ ਲਈ ਉਸ ਸਮੇਂ ਜੋਤਸ਼ੀਆਂ ਦਾ ਧੰਦਾ ਵੀ ਬਹੁਤਾ ਲਾਹੇਬੰਦ ਨਹੀਂ ਸੀ। ਅੱਜ ਕੱਲ੍ਹ ਤਾਂ ਮੱਧ ਸ੍ਰੇਣੀ ਕੋਲ ਪੈਸੇ ਦੀ ਬਹੁਤਾਤ ਹੈ ਉਹ ਆਪਣਾ ਭਵਿੱਖ ਜਾਨਣ ਲਈ ਅਤੇ ਆਪਣੇ ਆਲੇ ਦੁਆਲੇ ਵਿਚ ਸ਼ੋਹਰਤ ਬਣਾਉਣ ਲਈ ਅਕਸਰ ਹੀ ਜੋਤਸ਼ੀਆਂ ਕੋਲ ਪੁੱਜ ਜਾਂਦੇ ਹਨ। ਅੱਜ ਸਾਡਾ ਸਾਰਾ ਸਮਾਜ ਹੀ ਮੁਸ਼ਕਿਲਾਂ ਵਿਚ ਘਿਰਿਆ ਹੋਇਆ ਹੈ ਕਿਸੇ ਦੇ ਪੜ੍ਹੇ ਲਿਖੇ ਪੁੱਤ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਅਤੇ ਕੋਈ ਆਪਣੇ ਧੀਆਂ ਪੁੱਤਾਂ ਲਈ ਚੰਗੇ ਰਿਸ਼ਤੇ ਲੱਭ ਰਿਹਾ ਹੈ ਅਤੇ ਕਿਸੇ ਦੇ ਘਰ ਵਿਚ ਨਸ਼ਾ ਜਾਂ ਬਿਮਾਰੀ ਨੇ ਘਰ ਕੀਤਾ ਹੋਇਆ ਹੈ। ਇਸ ਤਰ੍ਹਾਂ ਇੱਥੇ ਬਹੁਤੇ ਲੋਕੀ ਇਨ੍ਹਾਂ ਸਮੱਸਿਆਵਾਂ ਦੀਆਂ ਘੁੰਮਣ ਘੇਰੀਆਂ ਵਿਚ ਫਸੇ ਹੋਏ ਹਨ ਤੇ ਸੋਚਦੇ ਹਨ ਕਿ ਸ਼ਾਇਦ ਜੋਤਸ਼ੀ ਹੀ ਉਨ੍ਹਾਂ ਨੂੰ ਇਨ੍ਹਾਂ ਮੁਸ਼ਕਿਲਾਂ ਵਿਚੋਂ ਕੱਢ ਸਕਦੇ ਹਨ। ਜੋਤਸ਼ੀ ਵੀ ਬਹੁਤ ਹੀ ਚਲਾਕ ਕਿਸਮ ਦੇ ਵਿਅਕਤੀ ਹੰੁਦੇ ਹਨ ਉਹ ਗਾਹਕਾਂ ਨੂੰ ਮਾਨਸਿਕ ਤੌਰ `ਤੇ ਹੱਲਾ ਸ਼ੇਰੀ ਵੀ ਦੇ ਦਿੰਦੇ ਹਨ ਤੇ ਨਾਲ ਹੀ ਉਨ੍ਹਾਂ ਦੀ ਪ੍ਰਸੰਸਾ ਕਰਨੀ ਵੀ ਨਹੀਂ ਭੁੱਲਦੇ। ਕਈ ਵਾਰੀ ਉਹ ਗਾਹਕ ਦੇ ਮਨ ਵਿਚ ਡਰ ਵੀ ਬਿਠਾ ਦਿੰਦੇ ਹਨ ਤੇ ਡਰਿਆ ਹੋਇਆ ਗਾਹਕ ਵੱਧ ਲੁਟਾ ਹੁੰਦਾ ਹੈ। ਇਸ ਤਰ੍ਹਾਂ ਜੋਤਸ਼ ਦਾ ਧੰਦਾ ਦਿਨ ਰਾਤ ਫੁੱਲ ਤੇ ਫਲ ਰਿਹਾ ਹੈ।

ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ

ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ ਪਹੁੰਚਦਾ ਸੀ। ਬਗੀਚੇ ਵਿਚ ਮਿਹਨਤ ਨਾਲ ਲਗਾਏ, ਖਿੜੇ ਫੁੱਲ ਹਜ਼ਾਰਾਂ ਵਿਦਿਆਰਥੀਆਂ ਨੂੰ ਖੁਸ਼ੀ ਦਿੰਦੇ ਸਨ। ਅਸੀਂ ਗੱਲਾਂ ਗੱਲਾਂ ਵਿਚ ਉਸ ਤੱਕ ਆਪਣਾ ਰੋਸ ਵੀ ਪੁਚਾ ਦਿੰਦੇ ਸਾਂ। ਪਰ ਉਸਨੇ ਕਦੇ ਗੁੱਸਾ ਨਹੀਂ ਸੀ ਕੀਤਾ।

ਬੀਜ ਮੰਤਰ

ਲੱਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿਚੋਂ ਬਹੁਤਿਆਂ ਦਾ ਦਾਅਵਾ ਸੀ ਕਿ ਮੰਤਰਾਂ ਦੇ ਪ੍ਰਭਾਵ ਨਾਲ ਮਿੱਟੀ ਵਿੱਚ ਦੱਬਿਆ ਨੌਜਵਾਨ ਪ੍ਰਮਾਤਮਾ ਦਾ ਨਾਮ ਜਪਦਾ ਹੋਇਆ ਉੱਠ ਖੜ੍ਹਾ ਹੋਵੇਗਾ। ਉਹ ਅਧਿਆਪਕਾ ਕਿਸੇ ਸਮੇਂ ਮੇਰੇ ਨਾਲ ਹੀ ਸਕੂਲ ਵਿਚ ਪੜ੍ਹਾਉਂਦੀ ਰਹੀ ਸੀ ਤੇ ਮੈਂ ਵੀ ਅਜਿਹਾ ਚਾਹੁੰਦਾ ਸਾਂ ਕਿ ਅਜਿਹਾ ਵਾਪਰ ਜਾਵੇ। ਉਸਦਾ ਨੌਜਵਾਨ ਪੁੱਤਰ ਮੁੜ ਆਵੇ ਪਰ ਸਭ ਕੁਝ ਤਾਂ ਚਾਹੁਣ ਨਾਲ ਨਹੀਂ ਹੁੰਦਾ ਕਈ ਵਾਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੁੰਦੀਆਂ ਨੇ।


ਬਾਸਕਟਬਾਲ ਦਾ ਕਪਤਾਨ
ਇਹ ਗੱਲ 25 ਕੁ ਵਰ੍ਹੇ ਪੁਰਾਣੀ ਹੈ। ਉਸ ਸਮੇਂ ਮੈਂ ਸਰਕਾਰੀ ਹਾਈ ਸਕੂਲ ਸੰਘੇੜਾ ਨਜ਼ਦੀਕ ਬਰਨਾਲਾ ਵਿੱਚ ਸਾਇੰਸ ਮਾਸਟਰ ਸਾਂ। ਅਧਿਆਪਕ ਦੇ ਕਿੱਤੇ ਵਿੱਚ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਤੁਹਾਡੇ ਕੋਲ ਹਜ਼ਾਰਾਂ ਪਰਿਵਾਰਾਂ ਦੇ ਬੱਚੇ ਸੈਂਕੜੇ ਕਿਸਮਾਂ ਦੀ ਮਾਨਸਿਕਤਾ ਲੈ ਕੇ ਹਾਜ਼ਰ ਹੁੰਦੇ ਹਨ। ਸਾਡੇ ਕੋਲ ਵੀ ਇੱਕ ਬਹੁਤ ਹੀ ਅਜੀਬ ਕਿਸਮ ਦੀ ਮਾਨਸਿਕਤਾ ਵਾਲਾ ਬੱਚਾ ਛੇਵੀਂ ਜਮਾਤ ਵਿੱਚ ਆ ਦਾਖ਼ਲ ਹੋਇਆ। ਗਰਮੀ ਦੀਆਂ ਛੁੱਟੀਆਂ ਕਾਰਨ ਸਕੂਲ ਖੁਲ੍ਹਣ ਦਾ ਪਹਿਲਾ ਦਿਨ ਹੀ ਸੀ, ਹਿੰਦੀ ਦੀ ਅਧਿਆਪਕਾ ਕਮਲੇਸ ਨੇ ਬੱਚਿਆਂ ਦਾ ਹੋਮਵਰਕ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਦੋ ਤਿੰਨ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਵਿਦਿਆਰਥੀਆਂ ਦਾ ਕੰਮ ਪੂਰਾ ਸੀ, ਉਨ੍ਹਾਂ ਸਮਿਆਂ ਵਿੱਚ ਵਿਦਿਆਰਥੀਆਂ ਨੂੰ ਕੰਮ ਨਾ ਕਰਨ ਤੇ ਫਿਜੀਕਲ ਪੁਨਿਸਮੈਂਟ ਦੇਣ ਦਾ ਰਿਵਾਜ ਸੀ। ਮੈਡਮ ਕਮਲੇਸ ਨੇ ਬਿੱਲੂ ਦੇ ਹੱਥ ਤੇ ਮਾਰਨ ਲਈ ਡੰਡਾ ਚਲਾਇਆ ਹੀ ਸੀ ਕਿ ਵਿਦਿਆਰਥੀ ਬਿੱਲੂ ਨੇ ਮੈਡਮ ਦੀ ਡੰਡੇ ਵਾਲੀ ਬਾਂਹ ਹੀ ਫੜ ਲਈ। ਮੈਡਮ ਨੇ ਇਸ ਵਿਚ ਆਪਣੀ ਬੇਇੱਜ਼ਤੀ ਸਮਝੀ ਤੇ ਉਹ ਕਲਾਸ ਨੂੰ ਛੱਡ ਕੇ ਸਟਾਫ ਰੂਮ ਵਿੱਚ ਆ ਗਈ ਤੇ ਆਪਣੇ ਨਾਲ ਬੀਤੀ ਸਾਨੂੰ ਦੱਸੀ।

ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਜੇ ਤੁਸੀਂ ਮੈਨੂੰ ਪੁੱਛੋ ਕਿ ਕੀ ਮੈਂ ਭਵਿੱਖਬਾਣੀਆਂ ਵਿਚ ਯਕੀਨ ਨਹੀਂ ਕਰਦਾ ਤਾਂ ਮੇਰਾ ਜੁਆਬ ਹਾਂ ਵਿਚ ਹੋਵੇਗਾ। ਮੈਂ ਉਨ੍ਹਾਂ ਭਵਿੱਖ ਬਾਣੀਆਂ ਵਿਚ ਯਕੀਨ ਕਰਦਾ ਹਾਂ ਜਿਨ੍ਹਾਂ ਦਾ ਆਧਾਰ ਵਿਗਿਆਨਕ ਹੁੰਦਾ ਹੈ। ਮੈਂ ਅਧਿਆਪਕ ਰਿਹਾ ਹਾਂ ਮੈਂ ਦੱਸ ਸਕਦਾ ਸਾਂ ਕਿ ਮੇਰਾ ਕਿਹੜਾ ਵਿਦਿਆਰਥੀ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਵੇਗਾ ਅਤੇ ਕਿੰਨੇ ਵਿਦਿਆਰਥੀ ਪਾਸ ਹੋਣਗੇ। ਮੈਂ ਉਨ੍ਹਾਂ ਦੇ ਟੈਸਟ ਲਏ ਸਨ ਅਤੇ ਉਨ੍ਹਾਂ ਦੇ ਪੇਪਰ ਮਾਰਕ ਕੀਤੇ ਸਨ ਜਿਨ੍ਹਾਂ ਦੇ ਆਧਾਰ ਤੇ ਮੈਂ ਉਨ੍ਹਾਂ ਦੀ ਪ੍ਰੀਖਿਆ ਵਿਚੋਂ ਕਾਰਗੁਜਾਰੀ ਦੀ ਭਵਿੱਖ ਬਾਣੀ ਕਰ ਸਕਦਾ ਸਾਂ। ਇੱਕ ਮੌਸਮ ਵਿਗਿਆਨੀ ਬੱਦਲਾਂ ਦੀ ਦਿਸ਼ਾ, ਸੰਘਣਤਾ, ਦਬਾਓ ਅਤੇ ਤਾਪਮਾਨ ਦਾ ਮਾਪ ਕਰਕੇ ਦੱਸ ਸਕਦਾ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਕਿਸੇ ਇਲਾਕੇ ਵਿਚ ਬਰਸਾਤ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ।

ਲੱਖ ਰੁਪਏ ਦੀ ਗੱਲ
ਮੇਰਾ ਤਾਇਆ ਚੰਭਾ ਰਾਮ ਮੇਰੇ ਬਾਪ ਦੇ ਸਕੇ ਤਾਏ ਦਾ ਪੁੱਤਰ ਸੀ। ਉਹ ਬੰਦਾ ਬਹੁਤ ਸਾਰੇ ਗੁਣਾਂ ਦੀ ਗੁਥਲੀ ਸੀ। ਰਾਤ ਨੂੰ ਤਾਇਆ ਜੀ ਸਾਨੂੰ ਕੁੱਝ ਮੁੰਡਿਆਂ ਨੂੰ ਇਕੱਠੇ ਕਰ ਲੈਂਦੇ ਫਿਰ ਉਨ੍ਹਾਂ ਨੂੰ ਗਣਿਤ ਦੇ ਗੰੁਝਲਦਾਰ ਸੁਆਲਾਂ ਦੀ ਝੜੀ ਲਾ ਦਿੰਦੇ। ਕਦੇ ਪੁੱਛਦੇ ਕਿ ‘ਮਣ ਧੇਲਿਆਂ ਦਾ ਭਾਰ ਕਿੰਨਾ ਹੋਵੇਗਾ? ਕਦੇ ਸੁਆਲ ਕਰਦੇ ਕਿ ‘‘ਸੀਤੇ ਦੀ ਮਾਂ ਦੇ ਤਿੰਨ ਪੁੱਤਰ ਇੱਕ ਦਾ ਨਾਂ ਅਠਿਆਨੀ ਦੂਜੇ ਦਾ ਨਾਂ ਚੁਆਨੀ ਤੀਜੇ ਦਾ ਨਾਂ ਦੱਸੋ?

ਤਰਕਸ਼ੀਲਾਂ ਦਾ ਧਰਮ ਬਾਰੇ ਨਜ਼ਰੀਆ


Read More..
English

The truth about hypnotism

BABA RAM DEV AND RATIONAL IDEOLOGY

Homeopathy: The Ultimate Fake

Why I Am An Atheist By Bhagat Singh

   There's Probably No God, Now Stop Worrying And Enjoy Your Life. 

How we worked in the Indian masses?

Dr Abraham T. Kovoor

A Challenge To Win Rupees One Lakh

Read More..
Indian Languages (Punjabi, Hindi)
ਹੱਥ ਰੇਖਾਵਾਂ ਦੀ ਅਸਲੀਅਤ

ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ

ਬੀਜ ਮੰਤਰ

ਬਾਸਕਟਬਾਲ ਦਾ ਕਪਤਾਨ
ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਲੱਖ ਰੁਪਏ ਦੀ ਗੱਲ

ਤਰਕਸ਼ੀਲਾਂ ਦਾ ਧਰਮ ਬਾਰੇ ਨਜ਼ਰੀਆ

ਪੁਨਰ ਜਨਮ ਕੁਝ ਨਹੀਂ ਸਿਰਫ਼ ਨਿੱਜੀ ਸੁਆਰਥ

ਹੱਥ ਰੇਖਾਵਾਂ ਦੀ ਅਸਲੀਅਤ

ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?

Read More..
Articles
ਹੱਥ ਰੇਖਾਵਾਂ ਦੀ ਅਸਲੀਅਤ
August 18, 2011
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
August 18, 2011
ਬੀਜ ਮੰਤਰ
August 18, 2011
ਬਾਸਕਟਬਾਲ ਦਾ ਕਪਤਾਨ
August 18, 2011
ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
August 18, 2011
ਲੱਖ ਰੁਪਏ ਦੀ ਗੱਲ
August 18, 2011
ਤਰਕਸ਼ੀਲਾਂ ਦਾ ਧਰਮ ਬਾਰੇ ਨਜ਼ਰੀਆ
August 16, 2011
ਪੁਨਰ ਜਨਮ ਕੁਝ ਨਹੀਂ ਸਿਰਫ਼ ਨਿੱਜੀ ਸੁਆਰਥ
August 16, 2011
ਹੱਥ ਰੇਖਾਵਾਂ ਦੀ ਅਸਲੀਅਤ
August 16, 2011
ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
August 11, 2011
ਤਰਕਸ਼ੀਲ ਲਹਿਰ ਦੀ ਪੱਚੀਵੀਂ ਵਰ੍ਹੇਗੰਢ `ਤੇ
August 11, 2011
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
August 6, 2011
ਗਾਥਾ ਇਕ ਪੁਸਤਕ ਦੀ
August 6, 2011
ਗਾਥਾ ਇੱਕ ਮ੍ਰਿਤਕ ਸਰੀਰ ਦੀ
August 6, 2011
ਸ਼ੌਕੀ ਸਾਂਢੇਵਾਲਾ
August 6, 2011
ਸ਼ਾਕਾਹਾਰ ਜਾਂ ਮਾਸਾਹਾਰ
August 6, 2011
ਤਰਕਸ਼ੀਲ ਰੱਬ ਵਿਰੋਧੀ ਨਹੀਂ ਹਨ
August 6, 2011
ਕਿਸਮਤ ਦਾ ਰਚਨਹਾਰਾ ਜੋਤਿਸ਼ ਜਾਂ ਸਿਆਸਤ?
August 6, 2011
ਪਹਿਲਾਂ ਮੁਰਗੀ ਜਾਂ ਆਂਡਾ?
August 6, 2011
 ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
August 6, 2011
 ਕੀ ਕਰਾਮਾਤਾਂ ਸੰਭਵ ਹਨ?
August 6, 2011
ਬਾਬਾ ਰਾਮ ਦੇਵ ਤੇ ਤਰਕਸ਼ੀਲ ਵਿਚਾਰਧਾਰਾ
August 6, 2011
ਬਾਬਾ ਰਾਮ ਦੇਵ ਤੇ ਤਰਕਸ਼ੀਲ ਵਿਚਾਰਧਾਰਾ
August 6, 2011
ਤਰਕਸ਼ੀਲ ਭੂਤਾਂ, ਪ੍ਰੇਤਾਂ ਨੂੰ ਕਿਉਂ ਨਹੀਂ ਮੰਨਦੇ
August 6, 2011
ਅੱਜ ਦੇ ਬਾਂਦਰ ਬੰਦੇ ਕਿਉਂ ਨਹੀਂ ਬਣ ਰਹੇ?
August 6, 2011

August 5, 2011
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
August 5, 2011
ਭ੍ਰਿਗੂ ਗਰੰਥ ਦੀ ਅਸਲੀਅਤ
August 5, 2011
ਦੁਨੀਆਂ ਨਸ਼ਟ ਨਹੀਂ ਹੋਵੇਗੀ
August 5, 2011
The truth about hypnotism
June 13, 2009
BABA RAM DEV AND RATIONAL IDEOLOGY
June 13, 2009
Homeopathy: The Ultimate Fake
May 15, 2009
Why I Am An Atheist By Bhagat Singh
May 13, 2009
   There's Probably No God, Now Stop Worrying And Enjoy Your Life. 
May 13, 2009
How we worked in the Indian masses?
May 13, 2009
Dr Abraham T. Kovoor
May 13, 2009
A Challenge To Win Rupees One Lakh
May 13, 2009
Read Online Tarksheel Books in Punjabi
Read Online Tarksheel Books in Hindi
Read Online Tarksheel Books in Urdu
 
Home  l  

Tarksheel Society (Regd.)
Head Office : Tarksheel Niwas, St.8, K. C. Road, Barnala-148101 (Punjab) India
Phone : + 91 - 1679 - 241744, 233244 Fax : 91 - 1679 - 241744. E-mail : tarksheel@yahoo.com. 2009 © - Copyrights Reserved